ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ 9 ਸਾਲਾਂ ਵਿਚ ਰਾਜਨੀਤਿਕ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਹਰ ਦੇਸ਼ਵਾਸੀ ਦੀ ਭਲਾਈ ਲਈ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਦੇਸ਼ ਸੱਭ ਤੋਂ ਪਹਿਲਾਂ, ਬਾਕੀ ਸੱਭ ਬਾਅਦ ਵਿਚ। ਇਸੀ ਸੋਚ ਦੇ ਨਾਲ ਦੇਸ਼ ਨੂੰ ਵਿਸ਼ਵ ਪਟਲ 'ਤੇ ਅੱਗੇ ਵਧਾਉਣ ਦੇ ਲਈ ਉਹ ਅਣਥਕ ਯਤਨ ਕਰ ਰਹੇ ਹਨ ਅਤੇ ਅਮ੍ਰਿਤ ਕਾਲ ਵਿਚ ਆਜਾਦੀ ਦੇ 100 ਸਾਲ ਪੂਰੇ ਹੋਣ 'ਤੇ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਪ੍ਰਧਾਨ ਮੰਤਰੀ ਦੇ ਸਪਨੇ ਨੂੰ ਅਸੀਂ ਯਕੀਨੀ ਰੂਪ ਨਾਲ ਪ੍ਰਾਪਤ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 9 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਮੁੜ ਵਿਸ਼ਵ ਗੁਰੂ ਬਨਾਉਣ ਲਈ ਦੁਨੀਆ ਵਿਚ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਭਾਰਤ ਦੇ ਸਭਿਆਚਾਰ ਅਤੇ ਵਿਰਾਸਤ ਦੀ ਜੋ ਝਲਕ ਦਿਖਾਈ ਹੈ, ਉਸ ਤੋਂ ਹਰ ਭਾਰਤੀ ਨੁੰ ਮਾਣ ਮਹਿਸੂਸ ਹੋਇਆ ਹੈ। ਅੱਜ ਵਿਸ਼ਵ ਪੱਧਰ 'ਤੇ ਭਾਰਤ ਦੀ ਜੋ ਪਹਿਚਾਣ ਬਣੀ ਹੈ, ਉਸ ਨਾਲ ਜਨਤਾ ਨੂੰ ਵੀ ਲਾਭ ਹੋ ਰਿਹਾ ਹੈ। ਦੁਨੀਆ ਵਿਚ ਪ੍ਰਧਾਨ ਮੰਤਰੀ ਦੇ ਵੱਧਦੇ ਕੱਦ ਨੂੰ ਦੇਖ ਕੇ ਹੁਣ ਤਾਂ ਵੱਡੇ ਦੇਸ਼ਾਂ ਦੇ ਨੇਤਾ ਵੀ ਕਹਿਣ ਲੱਗੇ ਹਨ ਕਿ ਮੋਦੀ ਇਜ ਦਾ ਬੋਸ। ਮੁੱਖ ਮੰਤਰੀ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ 'ਤੇ ਮਹਾ ਸੰਪਰਕ ਮੁਹਿੰਮ ਤਹਿਤ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਇਕ ਸਿਆਸਤਦਾਨ ਦੀ ਬਜਾਏ ਇਕ ਸਟੇਟਸਮੈਨ ਹਨ ਜੋ ਭਵਿੱਖ ਦੀ ਸੋਚਦੇ ਹਨ। ਪ੍ਰਧਾਨ ਮੰਤਰੀ ਨੇ ਭਾਰਤ ਦੀ ਸਦੀਆਂ ਪੁਰਾਣੀ ਵਿਰਾਸਤ ਯੋਗ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਦਿਵਾਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਚਨੋਤੀਆਂ ਤੋਂ ਘਬਰਾਉਂਦੇ ਨਹੀਂ ਹਨ, ਚਨੋਤੀਆਂ ਨੂੰ ਮੌਕਾ ਵਿਚ ਬਦਲ ਕੇ ਕੰਮਾਂ ਨੂੰ ਸਫਲ ਬਨਾਉਂਦੇ ਹਨ। ਪ੍ਰਧਾਨ ਮੰਤਰੀ ਅਜਿਹੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਧਨੀ ਹਨ ਅਤੇ ਚਨੋਤੀਆਂ ਤੋਂ ਨਾ ਘਬਰਾ ਕੇ ਊਸ ਨੂੰ ਮੌਕੇ ਵਿਚ ਬਦਲਣ ਦੀ ਉਨ੍ਹਾਂ ਦੀ ਇਹੀ ਸੋਚ ਹਰ ਭਾਰਤਵਾਸੀ ਨੂੰ ਪ੍ਰੇਰਿਤ ਕਰਦੀ ਹੈ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਨਿਜੀ ਸਬੰਧ ਰਿਹਾ ਹੈ। ਕਈ ਸਾਲਾਂ ਤਕ ਉਨ੍ਹਾਂ ਨੇ ਨਾਲ ਕੰਮ ਕੀਤਾ ਹੈ। ਇਸ ਦੌਰਾਨ ਵੀ ਉਹ ਦੇਖਦੇ ਸਨ ਕਿ ਸ੍ਰੀ ਨਰੇਂਦਰ ਮੋਦੀ ਦੇ ਲਈ ਦੇਸ਼ ਸੱਭ ਤੋਂ ਪਹਿਲਾਂ ਹੈ, ਜਦੋਂ ਕਿ ਹੋਰ ਰਾਜਨੀਤਿਕ ਨੇਤਾਵਾਂ ਦਾ ਸਲੋਗਨ ਹੁੰਦਾ ਸੀ ਸੱਭ ਤੋਂ ਪਹਿਲਾਂ ਮੈਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਇਕ ਪ੍ਰਯੋਗਧਰਮੀ ਨੇਤਾ ਹਨ, ਜੋ ਸਦਾ ਦੇਸ਼ ਹਿੱਤ ਵਿਚ ਨਵੇਂ-ਨਵੇਂ ਪ੍ਰਯੋਗ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹਮੇਸ਼ਾ ਦੇਸ਼ ਦੀ ਜਨਤਾ ਦੀ ਭਲਾਈ, ਦੇਸ਼ ਦੇ ਸਭਿਆਚਾਰਕ ਪਹਿਚਾਣ ਅਤੇ ਦੇਸ਼ ਦੇ ਭਵਿੱਖ ਦੇ ਬਾਰੇ ਵਿਚ ਸੋਚਿਆ ਹੈ। ਪ੍ਰਧਾਨ ਮੰਤਰੀ ਨੂੰ ਸਾਲਾਂ ਪੁਰਾਣੀ ਵਿਆਪਕ ਸਮਸਿਆਵਾਂ ਨੂੰ ਸੁਲਝਾਉਣ ਲਈ ਵਿਕਲਪ ਲੱਭਣ ਵਿਚ ਮਹਾਰਥ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਰਾਜਨੀਤੀ ਤੋਂ ਵੱਖ ਹੱਟ ਕੇ ਸਮਾਜਿਕ ਚਿੰਤਨ ਦੇ ਬਾਰੇ ਵਿਚ ਵੀ ਸੋਚਦੇ ਹਨ। ਸਾਲ 2015 ਵਿਚ ਸ਼ੁਰੂ ਕੀਤਾ ਗਿਆ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਇਸੀ ਸੋਚ ਦਾ ਇਕ ਉਦਾਹਰਣ ਹੈ ਅਤੇ ਸਮਾਜ ਦੇ ਸਹਿਯੋਗ ਨਾਂਲ ਇਸ ਮੁਹਿੰਮ ਵਿਚ ਅਪਾਰ ਸਫਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤਾ ਗਿਆ ਮਨ ਕੀ ਬਾਤ ਪ੍ਰੋਗ੍ਰਾਮ ਇਸ ਦਾ ਇਕ ਹੋਰ ਊਦਾਹਰਣ ਹੈ। ਇਸ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਕੋਈ ਰਾਜਨੀਤਿਕ ਗੱਲ ਨਹੀਂ ਕਰਦੇ ਹਨ, ਸਗੋ ਊਹ ਪੂਰੇ ਦੇਸ਼ ਦੇ ਸਮਾਜਿਕ ਵਿਸ਼ਿਆਂ ਅਤੇ ਨਵੇਂ ਟੈਲੇਂਟ ਨੂੰ ਅੱਗੇ ਵਧਾਉਣ ਵਰਗੇ ਵਿਸ਼ਿਆਂ 'ਤੇ ਗੱਲ ਕਰਦੇ ਹਨ। ਇਸ ਪ੍ਰੋਗ੍ਰਾਮ ਦੇ 100 ਏਪੀਸੋਡ ਹੋ ਚੁੱਕੇ ਹਨ, ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਦੇ ਹਨ ਅਤੇ ਪੰਡਿਤ ਦੀਨ ਦਿਆਲ ਉਪਾਧਿਆਏ ਵੱਲੋਂ ਦਿੱਤੇ ਗਏ ਅੰਤੋਂਦੇਯ ਦਰਸ਼ਨ ਅਨੁਰੂਪ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦੇ ਉਥਾਨ ਦੇ ਲਈ ਉਨ੍ਹਾਂ ਨੇ ਸਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਜਾਦੀ ਦਿਵਾਉਣ ਲਈ ਕਈ ਨੇਤਾਵਾਂ , ਸੁਤੰਤਰ ਸੈਨਾਨੀਆਂ ਅਤੇ ਦੇਸ਼ਵਾਸੀਆਂ ਨੇ ਕਾਰਜ ਕੀਤ, ਬਲਿਦਾਨ ਵੀ ਦਿੱਤਾ, ਪਰ ਆਜਾਦੀ ਦੇ ਬਾਅਦ ਦੇਸ਼ ਨੁੰ ਅੱਗੇ ਵਧਾਉਣ ਲਈ ਜਿਸ ਤਰ੍ਹਾ ਦੇ ਨੇਤਾ ਦੀ ਭਾਂਰਤ ਦੇਸ਼ ਨੂੰ ਜਰੂਰਤ ਸੀ, ਵੈਸਾ ਨੇਤਾ ਦੇਸ਼ ਨੂੰ ਨਹੀਂ ਮਿਲਿਆ। ਪਰ 9 ਸਾਲ ਪਹਿਲਾਂ ਸ੍ਰੀ ਨਰੇਂਦਰ ਮੋਦੀ ਵਜੋ ਦੇਸ਼ ਨੂੰ ਇਕ ਨਵੀਂ ਸੋਚ ਦਾ ਨੇਤਾ ਮਿਲਿਆ ਹੈ, ਜੋ ਹਮੇਸ਼ਾ ਦੇਸ਼ ਨੂੰ ਅੱਗੇ ਵਧਾਉਣ ਦੀ ਗਲ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕੁਸ਼ਲ ਅਗਵਾਈ ਹੇਠ ਕੇਂਦਰ ਸਰਕਾਰ ਅੰਤੋਂਦੇਯ ਉਥਾਨ ਦੇ ਨਾਲ-ਨਾਲ 5 ਏਸ - ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ ਅਤੇ ਸਵਾਭੀਮਾਨ 'ਤੇ ਕੰਮ ਕਰ ਰਹੀ ਹੈ। ਸਿਖਿਆ ਦੇ ਨਾਤੇ ਨਾਲ ਕੌਮੀ ਸਿਖਿਆ ਨੀਤੀ-2020 ਨੂੰ ਦੇਸ਼ ਵਿਚ ਲਾਗੂ ਕੀਤਾ ਹੈ, ਜਿਸ ਦਾ ਉਦੇਸ਼ ਪੁਰਾਣੇ ਸਿਸਟਮ ਨੂੰ ਆਧੁਨਿਕਤਾ ਦੇ ਨਾਲ ਅੱਗੇ ਵਧਾਉਂਦੇ ਹੋਏ ਬੱਚਿਆਂ ਵਿਚ ਦੇਸ਼ ਦੇ ਪ੍ਰਤੀ ਭਾਵ ਜਾਗ੍ਰਿਤ ਕਰਨਾ ਹੈ।